Punjabi
Punjabi | ਪੰਜਾਬੀ
State Emergency Service (ਸਟੇਟ ਐਮਰਜੈਂਸੀ ਸਰਵਿਸ) (SES) ਇੱਕ ਸਵੈਸੇਵੀ ਸੰਸਥਾ ਹੈ ਜੋ ਹੜ੍ਹ ਜਾਂ ਤੂਫ਼ਾਨ ਸੰਬੰਧੀ ਐਮਰਜੈਂਸੀ ਵਿੱਚ ਤੁਹਾਡੀ ਸਹਾਇਤਾ ਕਰ ਸਕਦੀ ਹੈ। ਤੁਹਾਨੂੰ ਇਸ ਸੇਵਾ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੈ।
ਜੇਕਰ ਤੁਸੀਂ ਆਪਣੇ ਟੈਲੀਫ਼ੋਨ ਤੋਂ 132 500 'ਤੇ ਫ਼ੋਨ ਕਰਦੇ ਹੋ, ਤਾਂ SES ਤੋਂ ਵਾਲੰਟੀਅਰ ਤੁਹਾਡੇ ਘਰ ਆਉਣਗੇ ਜੇਕਰ ਤੁਹਾਡਾ ਘਰ ਹੜ੍ਹ ਜਾਂ ਤੂਫ਼ਾਨ ਨਾਲ ਨੁਕਸਾਨਿਆ ਗਿਆ ਹੈ। ਤੁਸੀਂ ਦੁਭਾਸ਼ੀਏ ਲਈ ਵੀ ਬੇਨਤੀ ਕਰ ਸਕਦੇ ਹੋ। SES ਵਾਲੰਟੀਅਰ ਹਮੇਸ਼ਾ ਸੰਤਰੀ ਰੰਗ ਦੀ ਵਰਦੀ ਪਹਿਨਦੇ ਹਨ। ਉਹ ਹੜ੍ਹਾਂ ਅਤੇ ਤੂਫ਼ਾਨ ਐਮਰਜੈਂਸੀਆਂ ਲਈ ਜਵਾਬੀ ਕਾਰਵਾਈ ਕਰਨ ਵਿੱਚ ਤਜਰਬੇਕਾਰ ਹੁੰਦੇ ਹਨ।
ਕਿਰਪਾ ਕਰਕੇ ਇਸ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦੇਖੋ ਕਿ ਤੁਸੀਂ ਆਪਣੇ ਪਰਿਵਾਰ ਅਤੇ ਆਪਣੇ ਘਰ ਨੂੰ ਹੜ੍ਹਾਂ ਅਤੇ ਤੂਫ਼ਾਨਾਂ ਲਈ ਕਿਵੇਂ ਤਿਆਰ ਕਰ ਸਕਦੇ ਹੋ।
ਜੇਕਰ ਤੁਸੀਂ ਇਹ ਜਾਣਕਾਰੀ ਨਹੀਂ ਸਮਝਦੇ ਹੋ, ਤਾਂ ਪਰਿਵਾਰ ਦੇ ਕਿਸੇ ਮੈਂਬਰ, ਦੋਸਤ ਜਾਂ ਗੁਆਂਢੀ ਨੂੰ ਸਹਾਇਤਾ ਲਈ ਪੁੱਛੋ।
ਆਮ ਸੁਨੇਹੇ
ਐਮਰਜੈਂਸੀ ਕਿਤੇ ਵੀ, ਕਿਸੇ ਵੀ ਸਮੇਂ ਹੋ ਸਕਦੀ ਹੈ।
ਐਮਰਜੈਂਸੀ ਲਈ ਤਿਆਰੀ ਕਰਕੇ, ਤੁਸੀਂ ਐਮਰਜੈਂਸੀ ਦੇ ਪ੍ਰਭਾਵ ਨੂੰ ਘਟਾ ਸਕਦੇ ਹੋ, ਅਤੇ ਬਾਅਦ ਵਿੱਚ ਇਸਤੋਂ ਜਲਦੀ ਉੱਭਰ ਸਕਦੇ ਹੋ।
ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰੇ ਵਿਕਟੋਰੀਆ ਵਾਸੀ ਤਿਆਰ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਦੇ ਨੇੜੇ ਦੇ ਖੇਤਰ ਦੇ ਤੂਫ਼ਾਨਾਂ ਜਾਂ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਦੀ ਸਥਿਤੀ ਵਿੱਚ ਕੀ ਕਰਨਾ ਹੈ।
ਜੇਕਰ ਤੁਹਾਨੂੰ ਐਮਰਜੈਂਸੀ ਜਾਣਕਾਰੀ ਵਿੱਚ ਮੱਦਦ ਲਈ ਦੁਭਾਸ਼ੀਏ ਦੀ ਲੋੜ ਹੈ, ਤਾਂ 131 450 (ਮੁਫ਼ਤ ਕਾਲ) 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (ਟ੍ਰਾਂਸਲੇਟਿੰਗ ਅਤੇ ਇੰਟਰਪ੍ਰੇਟਿੰਗ ਸਰਵਿਸ) ਨੂੰ ਫ਼ੋਨ ਕਰੋ ਅਤੇ ਉਹਨਾਂ ਨੂੰ ਵਿਕਐਮਰਜੈਂਸੀ ਹੌਟਲਾਈਨ (VicEmergency Hotline) (1800 226 226) ਨੂੰ ਟੈਲੀਫ਼ੋਨ ਕਰਨ ਲਈ ਕਹੋ।
ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਅੰਗਰੇਜ਼ੀ ਨਹੀਂ ਬੋਲ ਸਕਦਾ, ਤਾਂ ਉਹਨਾਂ ਨੂੰ ਇਹ ਨੰਬਰ ਦਿਓ।
ਐਮਰਜੈਂਸੀ ਤੋਂ ਬਾਅਦ ਸਾਵਧਾਨ ਰਹੋ, ਕਿਉਂਕਿ ਖ਼ਤਰੇ ਅਜੇ ਵੀ ਮੌਜੂਦ ਹੋ ਸਕਦੇ ਹਨ।
ਹੋ ਸਕਦਾ ਹੈ ਕਿ ਤੁਹਾਡਾ ਘਰ ਜਾਂ ਕੰਮ ਵਾਲੀ ਥਾਂ 'ਤੇ ਵਾਪਸ ਜਾਣਾ ਤੁਹਾਡੇ ਲਈ ਸੁਰੱਖਿਅਤ ਨਾ ਹੋਵੇ।
ਸੂਚਿਤ ਰਹੋ - VicEmergency ਹੌਟਲਾਈਨ (1800 226 226) ਜਾਂ VicEmergency ਵੈੱਬਸਾਈਟ ਰਾਹੀਂ - https://emergency.vic.gov.au/respond/ 'ਤੇ ਤੂਫ਼ਾਨ ਅਤੇ ਹੜ੍ਹ ਦੀਆਂ ਚੇਤਾਵਨੀਆਂ 'ਤੇ ਨਜ਼ਰ ਰੱਖੋ।
ਤੂਫ਼ਾਨ ਲਈ ਵਿਸ਼ੇਸ਼
ਤੂਫ਼ਾਨ ਕਿਤੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੇ ਹਨ।
ਉਹ ਤੇਜ਼ ਹਵਾਵਾਂ, ਤੇਜ਼ ਹੜ੍ਹ ਲਿਆ, ਵੱਡੇ ਗੜੇ ਪੁਆ ਸਕਦੇ ਹਨ ਅਤੇ ਬਿਜਲੀ ਡੇਗ ਸਕਦੇ ਹਨ।
ਉਹ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ ਅਤੇ ਤੁਹਾਡੀ ਜ਼ਿੰਦਗੀ ਨੂੰ ਜ਼ੋਖਮ ਵਿੱਚ ਪਾ ਸਕਦੇ ਹਨ।
ਜੇਕਰ ਤੁਹਾਨੂੰ ਐਮਰਜੈਂਸੀ ਜਾਣਕਾਰੀ ਵਿੱਚ ਮੱਦਦ ਲਈ ਦੁਭਾਸ਼ੀਏ ਦੀ ਲੋੜ ਹੈ, ਤਾਂ 131 450 (ਮੁਫ਼ਤ ਕਾਲ) 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (ਟ੍ਰਾਂਸਲੇਟਿੰਗ ਅਤੇ ਇੰਟਰਪ੍ਰੇਟਿੰਗ ਸਰਵਿਸ) ਨੂੰ ਫ਼ੋਨ ਕਰੋ ਅਤੇ ਉਹਨਾਂ ਨੂੰ ਵਿਕਐਮਰਜੈਂਸੀ ਹੌਟਲਾਈਨ (VicEmergency Hotline) (1800 226 226) ਨੂੰ ਟੈਲੀਫ਼ੋਨ ਕਰਨ ਲਈ ਕਹੋ।
ਜੇਕਰ ਤੁਹਾਨੂੰ ਘਰ ਖਾਲੀ ਕਰਨ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਕੀ ਕਰੋਗੇ ਅਤੇ ਆਪਣੇ ਨਾਲ ਕੀ ਲੈ ਕੇ ਜਾਓਗੇ, ਇਸਦੀ ਯੋਜਨਾ ਬਣਾਓ।
ਆਪਣੇ ਘਰ ਅਤੇ/ਜਾਂ ਕੰਮ ਵਾਲੀ ਥਾਂ ਨੂੰ ਕਿਵੇਂ ਤਿਆਰ ਕਰਨਾ ਹੈ, ਅਤੇ ਤੂਫ਼ਾਨ ਦੇ ਦੌਰਾਨ ਕੀ ਕਰਨਾ ਹੈ ਇਸ ਬਾਰੇ VICSES ਵੈੱਬਸਾਈਟ - www.ses.vic.gov.au 'ਤੇ ਪਤਾ ਲਗਾਓ।